Friday, March 14, 2025
Simple Clock Integration
Live Time:
Homeਦੇਸ਼ਕੁਵੈਤ ਹਾਦਸਾ: ਅੱਗ 'ਚ ਮਾਰੇ ਗਏ ਭਾਰਤੀਆਂ ਦੇ ਘਰਾਂ ਦਾ ਹਾਲ,ਘਰ ਕੋਈ...

ਕੁਵੈਤ ਹਾਦਸਾ: ਅੱਗ ‘ਚ ਮਾਰੇ ਗਏ ਭਾਰਤੀਆਂ ਦੇ ਘਰਾਂ ਦਾ ਹਾਲ,ਘਰ ਕੋਈ ਕਮਾਉਣ ਵਾਲਾ ਨਾ ਰਿਹਾ , ਕਿਸੇ ਹੰਝੂ ਨਹੀਂ ਰੁਕ ਰਹੇ

ਕੁਵੈਤ ਵਿੱਚ ਬਿਲਡਿੰਗ ਨੂੰ ਲੱਗੀ ਅੱਗ ਚ ਮਰਨ ਵਾਲੇ 50 ਲੋਕਾਂ ਵਿੱਚ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਕੱਕੋ ਦੇ 63 ਸਾਲਾਂ ਹਿੰਮਤ ਰਾਏ ਦੀ ਵੀ ਹੋਈ ਮੌਤ ਹੋਈ ਹੈ।ਹਿੰਮਤ ਰਾਏ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ।ਪਤਨੀ ਨੇ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਉਹ ਪਿਛਲੇ ਤਕਰੀਬਨ 25 ਸਾਲ ਤੋਂ ਵੱਧ ਸਮੇਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ ਅਤੇ ਉਸ ਦੇ ਸਿਰ ’ਤੇ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ।ਹਿੰਮਤ ਰਾਏ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ। ਉਨ੍ਹਾਂ ਦਾ ਬੇਟਾ ਹਾਲੇ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਦੱਸਿਆ, “ਸਾਨੂੰ ਕਿਸੇ ਦਾ ਫ਼ੋਨ ਆਇਆ ਤੇ ਉਨ੍ਹਾਂ ਨੇ ਮੇਰੇ ਬੇਟੇ ਨੂੰ ਦੱਸਿਆ ਕਿ ਹਿੰਮਤ ਰਾਏ ਨਹੀਂ ਰਹੇ। ਹਿੰਮਤ ਰਾਏ ਦੇ ਭਾਣਜੇ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਉਹਨਾਂ ਦਾ ਕਿਸੇ ਨਾਲ ਸੰਪਰਕ ਨਹੀਂ ਰਿਹਾ ਸੀ ।

ਉਹਨਾਂ ਕਿਹਾ, “ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦੀ ਧੂੰਏ ਨਾਲ ਮੌਤ ਹੋ ਗਈ ਹੈ।”
ਹਿੰਮਤ ਰਾਏ ਤੋਂ ਇਲਾਵਾ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਬਹੁਤੇ ਭਾਰਤੀ ਹੀ ਸਨ।
ਕੇਰਲ ਦੇ ਕੋਲਮ ਜ਼ਿਲ੍ਹੇ ਦੇ ਕਾਾਰਵੇਲੋਰ ਦੇ ਰਹਿਣ ਵਾਲੇ ਸਾਜਨ ਜਾਰਜ ਦੇ ਘਰ ਦਾ ਮਾਹੌਲ ਵੀ ਹਿੰਮਤ ਰਾਏ ਵਰਗਾ ਹੀ ਹੈ।

ਮੇਰਾ ਪੁੱਤ ਚਲਾ ਗਿਆ ਪਰ ਮੈਂ ਜ਼ਿੰਦਾ ਹਾਂ’


ਸਾਜਨ ਜਾਰਜ ਦੀ ਮਾਂ ਵਾਲਸਮਾ ਜਾਰਜ ਦੀ ਸਫੈਦ ਬੈੱਡਸ਼ੀਟ ‘ਤੇ ਪਈ ਦੀ ਤਸਵੀਰ ਨੂੰ ਦੇਖ ਕੇ ਰੋ ਰਹੀ ਸੀ।
ਸਾਜਨ ਉਸਦਾ ਇਕਲੌਤਾ ਪੁੱਤਰ ਸੀ।
ਸਾਜਨ ਦੀ ਭੈਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਅਤੇ ਉਹ ਅਜੇ ਭਾਰਤ ਨਹੀਂ ਪਹੁੰਚੀ ਹੈ।
ਸਾਜਨ ਦੇ ਚਚੇਰੇ ਭਰਾ ਨੇ ਦੱਸਿਆ, ”ਸਾਜਨ ਕੁਵੈਤ ਗਿਆ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਨੂੰ ਦੇਸ਼ ਤੋਂ ਬਾਹਰ ਕੰਮ ਕਰਨ ਦਾ ਤਜਰਬਾ ਮਿਲਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਵਿਆਹ ਵੀ ਸੌਖਾ ਹੋ ਜਾਵੇਗਾ।”
“ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ। ਸਾਜਨ ਮਕੈਨੀਕਲ ਇੰਜਨੀਅਰਿੰਗ ਐੱਮਟੈੱਕ ਸੀ। ਉਸਨੇ ਹਾਲ ਹੀ ਵਿੱਚ ਇੱਕ ਨਾਮਵਰ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ।

ਮਰਨ ਵਾਲਿਆਂ ਵਿੱਚ ਕੇਰਲ ਦੇ 23 ਮਜ਼ਦੂਰ ਸ਼ਾਮਲ ਹਨ

ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ 45 ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਕੁਵੈਤ ਤੋਂ ਵਾਪਸ ਪਰਤਿਆ।ਬੁੱਧਵਾਰ ਨੂੰ ਕੁਵੈਤ ਦੇ ਮੰਗਾਫ਼ ਸ਼ਹਿਰ ‘ਚ ਇੱਕ ਰਿਹਾਇਸ਼ੀ ਇਮਾਰਤ ‘ਚ ਅੱਗ ਲੱਗ ਗਈ ਸੀ।ਇਸ ਇਮਾਰਤ ਵਿੱਚ 176 ਭਾਰਤੀ ਮਜ਼ਦੂਰ ਰਹਿੰਦੇ ਸਨ।ਕੁਵੈਤ ਪ੍ਰਸ਼ਾਸਨ ਮੁਤਾਬਕ ਇਸ ਅੱਗ ‘ਚ 50 ਲੋਕ ਸੜ ਕੇ ਮਰ ਗਏ, ਜਿਨ੍ਹਾਂ ‘ਚੋਂ 45 ਭਾਰਤੀ ਅਤੇ 3 ਫਿਲੀਪੀਨਜ਼ ਸਨ।ਕੁਵੈਤ ਵਿੱਚ ਰਹਿਣ ਵਾਲੇ ਲੋਕਾਂ ਦਾ ਦੋ ਤਿਹਾਈ ਹਿੱਸਾ ਵਿਦੇਸ਼ੀ ਮਜ਼ਦੂਰਾਂ ਦਾ ਹੈ।ਕੁਵੈਤ ਉਸਾਰੀ ਅਤੇ ਘਰੇਲੂ ਖੇਤਰਾਂ ਵਿੱਚ ਕੰਮ ਲਈ ਬਾਹਰੋਂ ਆਉਣ ਵਾਲੇ ਮਜ਼ਦੂਰਾਂ ‘ਤੇ ਨਿਰਭਰ ਹੈ।ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਮਜ਼ਦੂਰਾਂ ਦੇ ਰਹਿਣ-ਸਹਿਣ ਦੀ ਵਿਵਸਥਾ ‘ਤੇ ਲਗਾਤਾਰ ਆਵਾਜ਼ ਉਠਾਈ ਹੈ।ਮੰਗਾਫ਼ ਅੱਗ ‘ਚ ਦਰਜਨਾਂ ਹੋਰ ਮਜ਼ਦੂਰ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ‘ਚ ਵੱਡੀ ਗਿਣਤੀ ਭਾਰਤੀ ਹਨ।ਜਿਨ੍ਹਾਂ ਭਾਰਤੀ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਵਿੱਚੋਂ 23 ਕੇਰਲ ਤੋਂ, 7 ਤਾਮਿਲਨਾਡੂ, 3-3 ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼, 2-2 ਉੜੀਸਾ, 1-1 ਬਿਹਾਰ, ਪੰਜਾਬ, ਕਰਨਾਟਕ, ਮਹਾਰਾਸ਼ਟਰ, ਪੱਛਮੀ ਬੰਗਾਲ, ਝਾਰਖੰਡ ਅਤੇ ਹਰਿਆਣਾ ਤੋਂ ਸੀ।ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਅੱਗ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੁਵੈਤ ਦੇ ਕਈ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਜ਼ਖਮੀ ਮਜ਼ਦੂਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ

RELATED ARTICLES

LEAVE A REPLY

Please enter your comment!
Please enter your name here

Most Popular