
ਪੰਜਾਬ ਵਿੱਚ ਹੁਣ ਮੌਸਮ ਵਿਭਾਗ ਅਤੇ ਰਾਜ ਆਪਦਾ ਪ੍ਰਬੰਧਨ ਅਥਾਰਟੀ ਵੱਲੋਂ ਕੁਝ ਜ਼ਿਲਿਆਂ ਲਈ ਖ਼ਾਸ ਚੇਤਾਵਨੀ ਜਾਰੀ ਕੀਤੀ ਗਈ ਹੈ।ਵੀਰਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਲੋਕਾਂ ਦੇ ਮੋਬਾਈਲ ‘ਤੇ ਚੇਤਾਵਨੀ ਸੁਨੇਹਾ ਆਇਆ ਕਿ ਅਗਲੇ 24 ਘੰਟਿਆਂ ਦੌਰਾਨ ਭਿਆਨਕ ਮੌਸਮ ਦੀ ਆਸ਼ੰਕਾ ਹੈ। ਇਹ ਅਲਰਟ NDMAEW (ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ) ਅਤੇ SDMA (ਪੰਜਾਬ ਰਾਜ ਆਪਦਾ ਪ੍ਰਬੰਧਨ ਅਥਾਰਟੀ) ਵੱਲੋਂ ਜਾਰੀ ਕੀਤਾ ਗਿਆ। ਇਹ 9 ਜ਼ਿਲੇ ਹਨ ਅੰਮ੍ਰਿਤਸਰ,ਬਠਿੰਡਾ,ਗੁਰਦਾਸਪੁਰ,ਹੁਸ਼ਿਆਰਪੁਰ,ਜਲੰਧਰ,ਕਪੂਰਥਲਾ, ਮਾਨਸਾ , ਪਾਠਾਨਕੋਟ,ਤਰਨਤਾਰਨ । ਇਨ੍ਹਾਂ ਜ਼ਿਲਿਆਂ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾ ਚੱਲ ਸਕਦੀ ਹੈ। ਨਾਲ ਹੀ, ਕਈ ਥਾਵਾਂ ‘ਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ।